Rate Request
Tracking & POD
Drive With Us
Truck driver jobs Brampton
1. ਪਰੀਮੀਅਮ ਉਪਕਰਣ ਨਾਲ ਮਾਡਰਨ ਫਲੀਟ
2. ਬਹ ਤ ਸਾਰਾ ਪਰਰਵਾਰਰਕ ਸਮਾਂ - ਆਪਣੇਵੀਕਐਡਂ ਘਰ ਰਬਤਾਓ
3. ਸਲਾਨਾ ਤਨਖ਼ਾਹ 'ਚ ਵਾਧਾ
4. ਵੁੱ ਡਾ ਹੈਲਥ-ਕੇਅਰ ਫਾਇਦਾ ਪਲੈਨ
5. ਸ ਰੁੱ ਰਖਆ ਅਤੇਕਾਰਗ ਜ਼ਾਰੀ ਬੋਨਸ
6. ਸ਼ਾਨਦਾਰ ਡਰਾਇਵਰ ਰੈਫਰੈਂਲ ਪਰੋਗਰਾਮ
7. ਚੰ ਗੀ ਤਰਿਾਂ ਸਥਾਪਤ ਸਰਰਵਸ ਦੀਆਂਲੇਨਾਂ — ਨੌਕਰੀ ਦੀ ਪ ਰੀ ਸ ਰੁੱ ਰਖਆ
8. ਪੇਡ ਰਪੁੱ ਕ-ਅੁੱ ਪ, ਡਰੌਪ ਅਤੇਵੇਰਟੰ ਗ ਸਮਾ
9. ਵੰਨ-ਸੁਵੰਨੀ ਟੀਮ — ਇੰਡਸਟਰੀ ਦੀ ਔਰਤ ਡਰਾਇਵਰਾਂ ਦੀ ਔਸਤ ਤੋਂ ਦੁੱਗਣੀ ਗਿਣਤੀ
10. ਸਰਤਕਾਰਯੋਗ ਅਤੇਸ਼ਲਾਘਾਯੋਗ ਕੰ ਮ ਕਰਨ ਦਾ ਮਾਹੌਲ


ਅਸੀਂ ਮਾਡਰਨ ਫਲੀਟ ਅਤੇ ਸਭ ਤੋਂ ਵਧੀਆ ਡਰਾਇਵਰਾਂ ਨਾਲ ਚੋਟੀ ਦਾ (ਪਰਿਵਾਰ ਵਰਗੇ) ਕੰਪਨੀ ਕਲਚਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਸਾਡੀ ਕੰਪਨੀ ਦਾ ਮੁੱਢ ਇਸ ਭਰੋਸੇ ‘ਤੇ ਬੰਨ੍ਹਿਆ ਗਿਆ ਸੀ ਕਿ ਹਰੇਕ ਗਾਹਕ ਨੂੰ ਅਜਿਹਾ ਕੈਰੀਅਰ ਮਿਲਣਾ ਚਾਹੀਦਾ ਹੈ, ਜਿਸ ‘ਤੇ ਉਹ ਭਰੋਸਾ ਕਰ ਸਕੇ, ਅਜਿਹਾ ਕੈਰੀਅਰ, ਜੋ ਕਿ ਹਿਫ਼ਾਜ਼ਤ ਨਾਲ ਕੰਮ ਕਰਦਾ ਹੋਵੇ, ਵੇਲੇ ਸਿਰ ਸਮਾਨ ਪਹੁੰਚਾਉਂਦਾ ਹੋਵੇ ਅਤੇ ਸਰਗਰਮ ਰੂਪ 'ਚ ਸੂਚਿਤ ਕਰਦਾ ਹੋਵੇ।

3 ਦਹਾਕਿਆਂ ਤੋਂ ਸਾਡੇ ਡਰਾਇਵਰਾਂ ਨੇ ਸਾਨੂੰ ਵਧੀਆ ਤਰੀਕੇ ਨਾਲ ਸਾਹਮਣੇ ਲਿਆਂਦਾ ਹੈ ਅਤੇ ਸਾਡੀ ਕਾਮਯਾਬੀ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਅਸੀਂ ਕੰਪਨੀ ਡਰਾਇਵਰਾਂ ਅਤੇ ਓਨਰ-ਓਪਰੇਟਰਾਂ ਰਾਹੀਂ ਮਿਲ ਕੰਮ ਕਰਦੇ ਹਾਂ ਅਤੇ ਅਸੀਂ ਮੁਕਾਬਲੇ ਵਾਲੀ ਤਨਖਾਹ ਦੇ ਨਾਲ-ਨਾਲ ਫਾਇਦਿਆਂ ਦਾ ਵਿਆਪਕ ਪੈਕੇਜ ਦਿੰਦੇ ਹਾਂ। Forbes-Hewlett ਬਰਾਬਰੀ ਦਾ ਮੌਕਾ ਦੇਣ ਵਾਲਾ ਕੈਰੀਅਰ ਹੈ ਤੇ ਲਿੰਗ, ਨਸਲ ਜਾਂ ਧਰਮ ਦੀ ਪਰਵਾਹ ਕੀਤੇ ਬਗ਼ੈਰ ਕਿਸੇ ਵੀ ਯੋਗ ਡਰਾਇਵਰਾਂ ਤੋਂ ਐਪਲੀਕੇਸ਼ਨਾਂ ਦੀ ਮੰਗ ਕਰਦਾ ਹੈ।

ਸਾਡੇ ਲਈ ਆਪਣੇ ਡਰਾਇਵਰਾਂ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਖ਼ਾਸ ਨਹੀਂ ਹੈ। ਜਦੋਂ ਤੁਸੀਂ Forbes-Hewlett ਨਾਲ ਭਰਤੀ ਹੁੰਦੇ ਹੋ ਤਾਂ ਤੁਹਾਨੂੰ ਸਾਡੇ ਫੋਰਬੇਸ ਟਰੇਨਰਾਂ ਵਿੱਚੋਂ ਇੱਕ ਨਾਲ ਲਗਾ ਦਿੱਤਾ ਜਾਂਦਾ ਹੈ, ਜੋ ਸਾਡੇ ਸਾਰੇ ਅਮਲਾਂ ਬਾਰੇ ਤੁਹਾਨੂੰ ਜਾਣਕਾਰੀ ਦੇਵੇਗਾ। ਉਹ 4-6 ਹਫ਼ਤਿਆਂ ਲਈ ਕਿਸੇ ਵੀ ਸੰਭਵ ਢੰਗ ਨਾਲ ਤੁਹਾਡੀ ਮਦਦ ਕਰਨ ਵਾਸਤੇ ਤੁਹਾਡਾ ਧਿਆਨ ਰੱਖੇਗਾ ਅਤੇ ਪੱਕਾ ਕਰੇਗਾ ਕਿ ਤੁਸੀਂ ਆਪਣੀ ਨੌਕਰੀ ਲਈ ਸਾਰੇ ਪੱਖਾਂ ਤੋਂ 100% ਸਹਿਜਅਤੇ ਵਿਸ਼ਵਾਸੀ ਮਹਿਸੂਸ ਕਰੋ। ਸਾਡੇ ਤਜਰਬੇਕਾਰ ਡਰਾਇਵਰ ਕਈ ਸਾਲਾਂ ਤੋਂ ਈ-ਲਾਗ (e-logs) ਨੂੰ ਵਰਤ ਰਹੇ ਹਨ ਅਤੇ ਤੇਜ਼ੀ ਨਾਲ ਅਤੇ ਠੀਕ ਤਰ੍ਹਾਂ ਭਰਨਾ ਸਿੱਖਣ ਲਈ ਤੁਹਾਡੀ ਮਦਦ ਕਰਨਗੇ।

ਅਸੀਂ ਤੁਹਾਡੇ ਯਤਨਾਂ ਲਈ ਤੁਹਾਨੂੰ ਇਨਾਮ ਦੇਣ ‘ਚ ਭਰੋਸਾ ਰੱਖਦੇ ਹਾਂ। ਭਾਵੇਂ ਇਹ ਡਰਾਇਵਰਾਂ ਦੀ ਸਾਡੀ ਟੀਮ ਵਿਚ ਵਾਧਾ ਕਰਨ ਲਈ ਮਦਦ ਕਰਨੀ ਹੋਵੇ ਜਾਂ ਵਧੀਆ ਕੰਮ ਕਰਨਾ ਹੋਵੇ, Forbes-Hewlett ਆਪਣੇ ਡਰਾਇਵਰਾਂ ਦੀ ਸ਼ਲਾਘਾ ਕਰਦੀ ਹੈ ... ਅਤੇ ਅਸੀਂ ਇਹ ਕਰਕੇ ਦਿਖਾਉਂਦੇ ਹਾਂ। ਅਸੀਂ ਤੁਹਾਡੀ ਕਾਰਗੁਜ਼ਾਰੀ ਦੀ ਪੜਤਾਲ ਕਰਦੇ ਹਾਂ ਅਤੇ ਜੇ ਤੁਸੀਂ ਕੋਈ ਹਾਦਸਾ ਨਹੀਂ ਕੀਤਾ ਅਤੇ ਲਗਾਤਾਰ ਸਮੇਂ ਸਿਰ ਸਮਾਨ ਪਹੁੰਚਾ ਰਹੇ ਹੋ ਤਾਂ ਤੁਹਾਨੂੰ ਬਦਲੇ ਵਿੱਚ ਇਨਾਮ ਦਿੱਤਾ ਜਾਵੇਗਾ। ਅਸੀਂ ਆਪਣੀ ਟੀਮ ਵਿੱਚ ਵਧੀਆ ਡਰਾਇਵਰਾਂ ਹੋਣ ਦਾ ਫਾਇਦਾ ਸਮਝਦੇ ਹਾਂ ਅਤੇ ਅਸੀਂ ਜੋ ਵੀ ਸੰਭਵ ਹੈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਸਾਡੇ ਨਾਲ ਲੰਮੇ ਸਮੇਂ ਤੱਕ ਜੁੜੇ ਰਹੋ! ਜੇ ਤੁਹਾਨੂੰ ਜਾਪਦਾ ਹੈ ਕਿ ਤੁਸੀਂ ਜਾਂ ਕੋਈ ਹੋਰ ਜਿਸ ਨੂੰ ਤੁਸੀਂ ਜਾਣਦੇ ਹੋ Forbes-Hewlett ਲਈ ਵਧੀਆ ਕੰਮ ਕਰ ਸਕਦਾ ਹੈ ਤਾਂ 1-800-387-5832 ‘ਤੇ ਕਾਲ ਕਰੋ ਜੀ।

ਅਗਲਾ ਕਦਮ ਚੁੱਕਣ ਲਈ ਤਿਆਰ ਹੋ? ਜੇ ਤੁਸੀਂ ਕੰਪਨੀ ਡਰਾਇਵਰ ਤੋਂ ਓਨਰ-ਓਪਰੇਟਰ ਬਣਨਾ ਚਾਹੁੰਦੇ ਹੋ ਤਾਂ Forbes-Hewlett ਤੁਹਾਡੀ ਮਦਦ ਕਰਨ ਦੇ ਸਮਰੱਥ ਹੋ ਸਕਦੀ! ਅਸੀਂ ਲੀਜ਼ ਦੇਣ ਵਾਲੀ ਕੰਪਨੀ ਨਹੀਂ ਹਾਂ, ਪਰ ਅਸੀਂ ਆਪਣੇ ਡਰਾਇਵਰਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਜੇ ਕਰ ਸਕੀਏ। ਜੇ ਤੁਸੀਂ ਆਪਣਾ ਟਰੱਕ ਲੈਣ ਲਈ ਤਿਆਰ ਹੋ ਤਾਂ ਸਾਨੂੰ ਕਾਲ ਕਰੋ! ਅਸੀਂ ਤਬਦੀਲੀ ਕਰਨ ਲਈ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵਾਂਗੇ, ਤੁਹਾਨੂੰ ਸਾਡੇ ਟਰੱਕਾਂ ਦੇ ਪਿਛੋਕੜ ਬਾਰੇ ਦੱਸਾਂਗੇ, ਜਿਸ ਵਿੱਚ ਸਾਰੇ ਦੇਖਭਾਲ ਦਾ ਰਿਕਾਰਡ ਸ਼ਾਮਲ ਹੈ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਫਾਈਨੈਂਸ ਮੌਕੇ ਲੱਭਣ ਲਈ ਸਹਾਇਤਾ ਕਰਾਂਗੇ।

ਅੱਜ ਹੀ ਅਪਲਾਈ ਕਰੋ!
800.387.5832